Material short story
ਲਘੂ ਕਹਾਣੀ – ਚੱਕੀ ਦਾ ਹੱਥਾ
Focus on the Abstract Friends and neglect other factors
I read this in a paper and presented as it is without any modification.
𝔾𝕣𝕖𝕖𝕕 𝕚𝕤 𝕒 𝕦𝕟𝕚𝕧𝕖𝕣𝕤𝕒𝕝 𝕕𝕖𝕤𝕚𝕣𝕖 𝕨𝕚𝕥𝕙 𝕥𝕙𝕖 𝕤𝕒𝕞𝕖 𝕣𝕖𝕤𝕦𝕝𝕥𝕤
ਕਹਾਣੀ ਅਨੁਸਾਰ ਇੱਕ ਇਨਸਾਨ ਆਪਣੇ ਗੁਰੂ ਜੀ ਕੋਲ ਗਿਆ ਤੇ ਆਪਣੀ ਮਾਲੀ ਹਾਲਤ ਨੂੰ ਲੈਕੇ ਦੁਖੜੇ ਰੋਣ ਲੱਗਾ। ਉਸ ਦੇ ਗੁਰੂ ਜੀ ਨੇ ਪੁੱਛਿਆ ਕਿੰਨਾ ਕੁ ਧਨ ਚਾਹੀਦਾ ਤੇਰੀ ਸਮੱਸਿਆ ਖ਼ਤਮ ਕਰਨ ਲਈ। ਕਹਿਣ ਲੱਗਾ ਜੀ ਬਸ ਜਰੂਰਤ ਪੂਰੀ ਹੋ ਜਾਵੇ। ਉਸ ਦੇ ਗੁਰੂ ਜੀ ਨੇ ਕਿਹਾ ਚੰਗਾ ਕੱਲ ਸਵੇਰੇ ਜਲਦੀ ਉੱਠ ਕੇ ਉੱਤਰ ਦਿਸ਼ਾ ਵੱਲ ਦੋ ਕਿਲੋਮੀਟਰ ਜਾਣਾ ਤੇ ਇੱਕ ਟੋਆ ਪੁੱਟਣਾ। ਉੱਥੋਂ ਧਨ ਜਰੂਰ ਮਿਲੇਗਾ ਪਰ ਜੇਕਰ ਘੱਟ ਲੱਗਿਆ ਤਾਂ ਦੱਖਣ ਦੀ ਦਿਸ਼ਾ ਜਾਣਾ ਤੇ ਇੱਕ ਕਿਲੋਮੀਟਰ ਚੱਲਣਾ ਉਥੇ ਇੱਕ ਕੁਟੀਆ ਦੇ ਵਿੱਚ ਧਨ ਮਿਲੇਗਾ। ਜੇਕਰ ਉਹ ਹਾਸਲ ਕਰਨ ਤੋਂ ਬਾਅਦ ਵੀ ਧਨ ਘੱਟ ਲੱਗਿਆ ਤਾਂ ਇੱਕ ਕਿਲੋਮੀਟਰ ਪੂਰਬ ਦੀ ਦਿਸ਼ਾ ਵੱਲ ਜਾਣਾ ਉੱਥੇ ਇੱਕ ਗੁਫਾ ਹੈ ਉੱਥੇ ਵੀ ਧਨ ਮਿਲੇਗਾ। ਪਰੰਤੂ ਪੱਛਮ ਵੱਲ ਨਾ ਜਾਣਾ ਭੁੱਲ ਕੇ ਵੀ।
ਅਗਲੇ ਦਿਨ ਇਹ ਸੱਜਣ ਸਵੇਰੇ ਸਵੇਰੇ ਨਿਕਲ ਪਿਆ ਧਨ ਦੀ ਖੋਜ ਵਿੱਚ। ਸਭ ਤੋਂ ਪਹਿਲਾਂ ਉੱਤਰ ਦਿਸ਼ਾ ਵਿੱਚ ਗਿਆ ਹੁਕਮ ਅਨੁਸਾਰ ਟੋਇਆ ਪੁੱਟਿਆ ਤਾਂ ਮੋਹਰਾਂ ਦਾ ਘੜਾ ਮਿਲ ਗਿਆ। ਬਹੁਤ ਖੁਸ਼ ਹੋਇਆ ਉਸ ਦੀ ਜਰੂਰਤ ਨਾਲੋਂ ਵੀ ਜਿਆਦਾ ਧਨ ਸੀ। ਪਰ ਉਸਨੂੰ ਗੁਰੂ ਜੀ ਦੀ ਬਾਕੀ ਗੱਲ ਯਾਦ ਆਈ ਅਤੇ ਹੋਰ ਧਨ ਨੂੰ ਪਾਉਣ ਲਈ ਦੱਖਣ ਵੱਲ ਗਿਆ ਤੇ ਕੁਟੀਆ ਵਿੱਚ ਚਾਰ ਘੜੇ ਧਨ ਦੇ ਮਿਲੇ। ਹੋਰ ਖੁਸ਼ ਹੋਇਆ ਤੇ ਸੋਚਣ ਲੱਗਾ ਹੁਣ ਲੱਗਦੇ ਹੱਥ ਪੂਰਬ ਵੱਲ ਜਾ ਆਉਂਦਾ ਹਾਂ। ਪੂਰਬ ਚ ਗਿਆ ਤਾਂ ਗੁਫਾ ਵਿੱਚ ਸੱਤ ਘੜੇ ਧਨ ਦੇ ਮਿਲੇ। ਹੁਣ ਉਹ ਅਧਿਐਨ ਕਰਨ ਲੱਗਾ ਪਹਿਲਾਂ ਉੱਤਰ ਚ ਗਿਆ ਤਾਂ ਇੱਕ ਘੜਾ ਧਨ ਦਾ , ਦੱਖਣ ਗਿਆ ਤਾਂ ਚਾਰ ਘੜੇ ਧਨ ਦੇ , ਪੂਰਬ ਗਿਆ ਤਾਂ ਸੱਤ ਘੜੇ ਧਨ ਦੇ। ਗੁਰੂ ਜੀ ਨੇ ਪੱਛਮ ਜਾਂ ਤੋਂ ਕਿਓਂ ਮਨਾ ਕੀਤਾ ਜਰੂਰ ਉੱਥੇ ਇਸ ਤੋਂ ਵੀ ਕਿਤੇ ਜਿਆਦਾ ਧਨ ਹੋਵੇਗਾ। ਚੱਲ ਪਿਆ ਜੀ ਸੱਜਣ ਪੱਛਮ ਵੱਲ ਕੀ ਵੇਖਦਾ ਕਿ ਇੱਕ ਬੰਦਾ ਚੱਕੀ ਚਲਾ ਰਿਹਾ ਹੈ ਤੇ ਚੱਕੀ ਵਿੱਚੋ ਸੋਨੇ ਦੀਆਂ ਮੋਹਰਾਂ ਨਿਕਲ ਰਹੀਆਂ ਹਨ। ਆਸੇ ਪਾਸੇ ਢੇਰ ਲੱਗੇ ਹੋਏ ਹਨ ਧਨ ਦੇ। ਉਹ ਪਹਿਲਾਂ ਵਾਲੇ ਬੰਦੇ ਨੂੰ ਪੁੱਛਦਾ ਇਹ ਕੀ ? ਪਹਿਲਾਂ ਵਾਲਾ ਬੰਦਾ ਕਹਿਣ ਲੱਗਾ ਕਿ ਮੇਰੇ ਯੋਗਾ ਤਾਂ ਕਾਫੀ ਧਨ ਹੋ ਗਿਆ ਜੇ ਚੱਕੀ ਤੁਸੀਂ ਫੇਰਨੀ ਤਾਂ ਲੈ ਲਵੋ ਹੱਥਾ। ਜਦੋਂ ਹੀ ਇਸ ਨਵੇਂ ਆਏ ਸੱਜਣ ਨੇ ਚੱਕੀ ਦਾ ਹੱਥਾ ਪਕੜਿਆ ਉਸਦਾ ਹੱਥ ਉਸ ਨਾਲ ਜੁੜ ਗਿਆ ਤੇ ਕਾਬੂ ਆ ਗਿਆ। ਘਬਰਾ ਕੇ ਪੁੱਛਣ ਲੱਗਾ ਪਹਿਲੇ ਬੰਦੇ ਨੂੰ ਇੱਹ ਕੀ ਲੀਲਾ ? ਪਹਿਲੇ ਬੰਦੇ ਨੇ ਦੱਸਿਆ ਤੇਰੇ ਵਾਂਗ ਲਾਲਚ ਬੱਸ ਹੋ ਕੇ ਇਥੇ ਆਇਆ ਸੀ 12 ਸਾਲ ਹੋ ਗਏ ਚੱਕੀ ਚਲਾਉਂਦਿਆਂ। ਤੁਸੀਂ ਆਏ ਤਾਂ ਮੈਨੂੰ ਆਜ਼ਾਦੀ ਮਿਲੀ। ਨਵਾਂ ਆਇਆ ਸੱਜਣ ਪੁੱਛਦਾ ਫਿਰ ਮੈਨੂੰ ਆਜ਼ਾਦੀ ਕਦੋਂ ਮਿਲੇਗੀ।
ਜਦੋਂ ਤੇਰੇ ਤੋਂ ਵੱਧ ਲਾਲਚੀ ਬੰਦਾ ਚੱਕੀ ਦਾ ਹੱਥਾ ਪਕੜੇਗਾ ਉਸ ਵਕਤ ਮਿਲੇਗੀ ਆਜ਼ਾਦੀ – ਪਹਿਲਾਂ ਵਾਲਾ ਬੰਦਾ ਬੋਲਿਆ।
Focus on the Abstract Friends and neglect other factors
I read this in a paper and presented as it is without any modification.
𝔾𝕣𝕖𝕖𝕕 𝕚𝕤 𝕒 𝕦𝕟𝕚𝕧𝕖𝕣𝕤𝕒𝕝 𝕕𝕖𝕤𝕚𝕣𝕖 𝕨𝕚𝕥𝕙 𝕥𝕙𝕖 𝕤𝕒𝕞𝕖 𝕣𝕖𝕤𝕦𝕝𝕥𝕤
Short story – The hand of the mill
According to the story, a man went to his Guru and started crying because of his financial situation. His Guru asked how much money was needed to solve your problem. He said please just meet the need. His Guru said it is better to get up early tomorrow morning and go two kilometers to the North and dig a hole. You will definitely get money from there but if it seems less then going South and walking one kilometer will get money in a hut there. If even after acquiring it, the money seems to be less, then going one kilometer to the East, there is a cave, there will also be money. But not go to the West.
The next day, the gentleman left early in the morning in search of money. First of all, according to the order going North, the hole was dug and then a pot of seals was found. Happily, he had more money than he needed. But he remembered that Guru’s also told him there is more money and went South to get more money and found four pots of money in the hut. I was happier and started thinking that now I would go East. Went East and found seven pots of money in the cave. Now he began to analyze, first, he went to the North, then to one jar of money, then to the South, then four jars of money, then to the East, then seven jars of money. Why did Guru Ji refuse from the West or there must be much more money than that. What did he see in the west, a man is driving a mill and gold seals are coming out of the mill. There are piles of money all around. He asks the first man what is this? The old man started saying that I have collected a lot of money. As soon as this newly arrived gentleman grabbed the hand of the mill, his hand stuck him and came under control. Panicked, he asked the first man, “What is this?” The first man said that greed brought him here 12 years ago and is moving this mill. When you came, I got freedom.
The newcomer asks when I will get freedom.
When a person more greedy than you holds the hand of a mill, then you will get freedom – said the first man.