Baatcheet

ਸਾਡੀ ਕੰਪਨੀ ਦੇ ਪ੍ਰੈਸੀਡੈਂਟ ਕਹਿੰਦੇ ਹੁੰਦੇ ਸਨ ਕਿ ਕਿਸੇ ਕੰਮ ਨੂੰ ਬਿਨਾ ਉਲਝਣ ਪੂਰਾ ਕਰਨ ਲਈ ਤਿੰਨ ਗੱਲਾਂ ਬਹੁਤ ਮਹੱਤਵ ਰੱਖਦੀਆਂ ਹਨ। The president of our company once said that to complete any task without trouble three things are the most important.

ਸੁਣਨਾ ਸੰਚਾਰ ਦਾ ਸਭ ਤੋਂ ਵੱਧ ਮਹੱਤਵਪੂਰਨ ਭਾਗ ਹੁੰਦਾ ,ਪਰ ਸੁਣਨਾ ਕੋਈ ਚਾਹੁੰਦਾ ਨਹੀਂ। ਸਭ ਆਪਣਾ ਆਪਣਾ ਗਿਆਨ ਝਾੜਨ ਵਿੱਚ ਮਸਤ ਹੈ। ਅੱਜ ਦੇ ਯੁੱਗ ਵਿੱਚ ਦਿਲ ਦੀ ਗੱਲ ਕੋਈ ਸਿਧੇ ਤਰੀਕੇ ਕਰਦਾ ਹੀ ਨਹੀਂ। ਬਸ ਕਹਾਵਤਾਂ ਜਿਹੀਆਂ ਪਾ ਕੇ ਆਖ ਦਿੰਦਾ ਆਪੇ ਸਮਝ ਲੈ। ਜਿਵੇ ਅਗਲਾ ਜਾਣੀ ਜਾਣ ਪਰਮਾਤਮਾ ਹੋਵੇ। ਅਸਲ ਵਿੱਚ ਹਰ ਕੋਈ ਕਿਸੇ ਨਾ ਕਿਸੇ ਡਰ ਵਿੱਚ ਜ਼ਿੰਦਗੀ ਬਿਤਾਈ ਜਾ ਰਿਹਾ।ਸੱਚੀ ਗੱਲ ਕਹਿ ਦੇਣ ਦੀ ਹਿਮੰਤ ਤੇ ਤਾਕਤ ਕੋਈ ਵੀ ਨਹੀਂ ਵਿਖਾਉਂਦਾ। ਅਖੇ ਜੀ ਰਾਜ ਕਰਨ ਵਾਲਿਆਂ ਨਾਲ ਪੰਗਾ ਲੈ ਕੇ ਜਾਣਾ ਕਿੱਥੇ। ਉਂਝ ਕਿਹੜਾ ਉਹ ਤੁਹਾਨੂੰ ਜਿੰਦਾ ਲੋਕਾਂ ਵਿੱਚ ਗਿਣਦੇ ਨੇ।

Listening is the most important part of the communication, but everyone want to say and leave. We also consider we know more than others. In this modern world no one speaks their heart and soul. They just trying to say in complex ways referring to quotes, examples and stories. The truth is everyone is living in fear. Very few people have courage to speak the truth. They think ruling powers will make their life hell. The question is isn’t your life made a hell already? They do not even count you in alive people.

ਰਹਿੰਦੀ ਖੂਹੰਦੀ ਕਸਰ ਮੀਡਿਆ ਨੇ ਕੱਢ ਰੱਖੀ ਹੈ। ਹਰ ਜਾਣਕਾਰੀ ਨੂੰ ਪੁੱਠਾ ਕਰ ਕੇ ਪੇਸ਼ ਕੀਤਾ ਜਾਂਦਾ ਹੈ। ਜਨਤਾ ਨੂੰ ਇਕਜੁੱਟ ਰੱਖਣ ਦੀ ਬਜਾਏ ਹਰ ਜਾਣਕਾਰੀ ਆਪਸ ਵਿਚ ਲੜਾਉਣ ਦੇ ਇਰਾਦੇ ਨਾਲ ਹੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਕਹਿਣ ਤੇ ਕਰਨ ਦੇ ਵਿਚਕਾਰ ਜ਼ਮੀਨ ਅਸਮਾਨ ਦਾ ਫਾਸਿਲਾ। ਬਿਨਾ ਇਰਾਦੇ ਦੇ ਸ਼ਬਦ ਅਕਸਰ ਸੁਣਨ ਨੂੰ ਮਿਲਦੇ ਹਨ। ਹਰ ਇਨਸਾਨ ਦਾ ਗੱਲਬਾਤ ਦਾ ਤਰੀਕਾ ਵੇਖੋ ਇੰਝ ਲਗਦਾ ਜਿਵੇ ਕਿਸੇ ਹੋਰ ਗ੍ਰਹਿ ਤੇ ਆ ਗਏ ਹਾਂ। ਇਨਸਾਨ ਦਾ ਕੁਦਰਤ ਨਾਲੋਂ ਰਿਸ਼ਤਾ ਟੁੱਟ ਚੁਕਾ ਹੈ। ਉਹ ਕੁਦਰਤ ਤੇ ਕੁਦਰਤ ਵਿਚ ਚੱਲ ਰਹੀਆਂ ਪ੍ਰਕਿਰਿਆਵਾਂ ਨੂੰ ਨਾ ਤੇ ਸਮਝ ਪਾ ਰਿਹਾ ਹੈ ਨਾ ਹੀ ਮਾਣ ਰਿਹਾ ਹੈ।

The media is confusing citizens by twisting the actual information and presenting it to their benefit. There is no consistency between what they say and do. You can hear the words without intent everywhere. Sometimes we feel we are on a different planet. The relation between human and nature is broken. They can not feel the nature or experience natural processes.

ਆਪਾਂ ਸਾਫ਼ ਸਾਫ਼ ਸ਼ਬਦਾਂ ਵਿੱਚ ਕਿਓਂ ਨਹੀਂ ਕਹਿ ਰਹੇ ਬਈ ਤੇਰੀ ਆਹ ਗੱਲ ਸਾਨੂ ਚੰਗੀ ਨਹੀਂ ਲਗਦੀ। ਜਾ ਫ਼ਿਰ ਅਸੀਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ। ਜੇ ਤੁਹਾਨੂੰ ਕਿਸੇ ਨਾਲ ਗੱਲਬਾਤ ਕਰਨਾ ਨਹੀਂ ਚੰਗਾ ਲਗਦਾ ਕਿਉਂ ਨਹੀਂ ਸਾਫ਼ ਸਾਫ਼ ਦੱਸਦੇ। ਐਵੇਂ ਹੀ ਬਸ ਮਿਹਣੇ ਤਾਅਨੇ ਮਾਰੀ ਜਾਣੇ ਬਿਨਾ ਮਤਲਬ।