Deviation is Social Structure
ਇਸ ਪੋਸਟ ਨੂੰ ਧਿਆਨ ਨਾਲ ਪੜ੍ਹ ਕੇ ਵਿਚਾਰ ਕਰਨਾ। ਇਹ ਜੋ ਕੁਝ ਸਮਾਜ ਵਿੱਚ ਚੱਲ ਰਿਹਾ ਉਸਦਾ ਚਿਤਰਨ ਹੈ। ਮੇਰੀ ਸੋਚ ਕੀ ਹੈ, ਇਸ ਨਾਲ ਕੋਈ ਸਿੱਧਾ ਸਬੰਧ ਨਹੀਂ।
ਪੁਰਾਣੇ ਜ਼ਮਾਨੇ ਚ ਇੱਕ ਤਾਂ joint families ਸਨ। ਘਰ ਹਰ ਵਕਤ 5-6 ਜਣੇ ਜਰੂਰ ਰਹਿੰਦੇ ਸਨ। ਜਾਹ ਤਾਂ ਕਿਸੇ ਚੋਰ ਡਾਕੂ ਦੀ ਹਿੰਮਤ ਹੋਵੇ ਸੌਖੇ ਕਿਤੇ ਸਰੀਰਕ ਬਲ ਜਾ ਪੈਸੇ ਦੇ ਜ਼ੋਰ ਤੇ ਕਿਸੇ ਤੇ ਜ਼ੁਲਮ ਕਰੇ।
ਹੁਣ ਪਰਿਵਾਰਾਂ ਨੂੰ ਤੋੜ ਕੇ ਇੱਕਲੇ ਇੱਕਲੇ ਕਰਕੇ ਤੁਹਾਡਾ ਕੁਟਾਪਾ ਚਾੜਿਆ ਜਾਂਦਾ ਪਰ ਤੁਸੀਂ ਇਸਨੂੰ ਕੁਟਾਪਾ ਮੰਨ ਵੀ ਨਹੀਂ ਰਹੇ।
ਬਾਹਰਲੇ ਦੇਸ਼ਾਂ ਦਾ financial ਡੰਡਾ ਤੁਹਾਨੂੰ ਇਹ ਵੀ ਨਹੀਂ ਕਹਿਣ ਦਿੰਦਾ ਕਿ ਤੁਸੀਂ ਅੱਜ ਵੀ ਗੁਲਾਮ ਹੋ। ਆਜ਼ਾਦ ਫੈਸਲਾ ਵੀ ਕੋਈ ਨਹੀਂ ਲੈਣ ਦਿੰਦਾ।
ਤੁਹਾਡਾ schedule ਤੈਅ ਕਰਨਾ ਮਾਲਕਾਂ ਦੇ ਹੱਥ। ਤੁਹਾਨੂੰ ਕਦੋਂ ਕਿਹੜੇ ਬਹਾਨੇ ਬੁਲਾਉਣਾ ਉਹ ਵੀ ਮਾਲਕਾਂ ਦੇ ਹੱਥ. .
ਤੁਹਾਡੇ ਕੋਲ ਪੂਰੀ ਜਾਣਕਾਰੀ ਨਹੀਂ ਹੁੰਦੀ। ਬਿਨਾ ਜਾਣਕਾਰੀ ਤੋਂ ਲਏ ਫੈਸਲੇ ਲੱਗਭਗ ਗਲਤ ਹੀ ਹੁੰਦੇ ਹਨ।
ਕਿਉਂਕਿ ਇਹਨਾਂ ਵਿੱਚ ਤੁਹਾਡੀ ਰਾਏ ਕਦੇ ਵੀ ਸ਼ਾਮਲ ਨਹੀਂ ਕੀਤੀ ਜਾਂਦੀ।
12 ਘੰਟੇ ਤੁਹਾਨੂੰ ਕੰਮ ਤੇ ਫਸਾ ਕੇ ਤੁਹਾਡੇ ਬੱਚਿਆਂ ਨੂੰ ਕੀ ਪੜ੍ਹਾਇਆ ਜਾ ਰਿਹਾ ਤੁਹਾਨੂੰ ਕਿਵੇਂ ਪਤਾ ਲੱਗੇ। ਉਦਾਹਰਨਾਂ ਤੁਸੀਂ ਖੁਦ ਲੱਭ ਲੈਣਾ। ਆਪਣੇ ਮਾਂ ਬਾਪ ਦੇ ਖਿਲਾਫ ਵਰਤੇ ਜਾਣ ਵਾਲੇ ਬੱਚੇ ਝਾਂਸੀ ਦੀ ਰਾਣੀ ਵਾਂਗ ਮਹਿਸੂਸ ਕਰਦੇ ਹਨ। ਉਹ ਇਹ ਬਿਲਕੁੱਲ ਭੁੱਲ ਜਾਂਦੇ ਹਨ ਕੇ ਝਾਂਸੀ ਦੀ ਰਾਣੀ ਆਪਣੇ ਲੋਕਾਂ ਖਿਲਾਫ ਨਹੀਂ invaders ਦੇ ਖਿਲਾਫ ਲੜੀ ਸੀ।
12 ਘੰਟੇ ਕੰਮ ਤੋਂ ਬਾਅਦ ਉਮੀਦ ਕੀਤੀ ਜਾਂਦੀ => ਤੁਸੀਂ ਧਾਰਮਿਕ ਸਥਾਨਾਂ , ਚੋਣ ਰੈਲੀਆਂ ਅਤੇ ਧਰਨਿਆਂ ਤੇ ਬੈਠੇ ਰਹੋ। ਘਰ ਦੀ ਤੁਹਾਨੂੰ ਕੋਈ ਖ਼ਬਰਸਾਰ ਹੀ ਨਾ ਹੋਵੇ।
ਇਹਨਾਂ ਸ਼ਬਦਾਂ ਨੂੰ ਸਮਾਜ ਦੇ ਸੱਚ ਮੁਤਾਬਿਕ ਹੀ ਲਿਖ ਰਿਹਾ ਹਾਂ
ਬਾਅਦ ਵਿੱਚ ਦਾਰੂ ਪੀ ਕੇ DJ ਤੇ ਨੱਚੀ ਜਾਂਦੇ ਹਨ
ਗੀਤ ਪਤਾ ਕਿਹੜਾ ਚੱਲ ਰਿਹਾ ਹੁੰਦਾ
" ਗੁਆਂਢੀਆਂ ਦੀ ਮਿਹਰਬਾਨੀ ਏ "
ਹੁਣ ਕੁਝ ਲੋਕ ਮੈਨੂੰ ਬੇਸ਼ਰਮ ਵੀ ਕਹਿਣਗੇ
ਪਰ ਇਹ ਇਹੀ ਲੋਕ ਹੋਣਗੇ ਜੋ 2 ਸਾਲ ਪਹਿਲਾਂ ਮੈਨੂੰ ਸਿਧਰਾ ਕਹਿੰਦੇ ਸੀ।
ਦਾਰੂ ਪੀ ਕੇ ਪੁੱਠੇ ਕੰਮ ਨਹੀਂ ਕਰਦਾ ਸੀ। ਸਰ ਤੇ ਸਜਾਈ ਦਸਤਾਰ ਨੂੰ ਅਸਲ ਅਰਥਾਂ ਸਮੇਤ 1986 ਤੋਂ 2022 ਤੱਕ ਸੰਭਾਲ ਰੱਖਿਆ।
ਇਹਨਾਂ ਤਾਕਤਵਰ ਟੇਢਿਆ ਨੂੰ ਸਬਕ ਸਿਖਾਉਣ ਲਈ ਖੁਦ ਦਸਤਾਰ ਸਤਿਕਾਰ ਸਹਿਤ ਆਪ ਉਤਾਰ ਕੇ ਰੱਖ ਦਿੱਤੀ।
ਕੀ ਕਰੇ ਬੰਦਾ ਜਦ ਉਸਦੇ ਇਮਾਨਦਾਰ ਹੋਣ , ਗੰਭੀਰ ਹੋਣ , ਭਰੋਸੇਯੋਗ ਹੋਣ ਨੂੰ ਸਿਧਰਾ ,ਪਾਗਲ ,ਨਾਸਮਝ ਕਹਿਣ।
ਹੁਣ ਇਹਨਾਂ ਸਮਝਦਾਰਾਂ ਨੂੰ ਪਿਆਰ ਚੇਤੇ ਆ ਗਿਆ ਜਦੋਂ ਮੈਂ ਖੁਦ ਟੇਢਾ ਹੋਣ ਦਾ ਫੈਸਲਾ ਲੈ ਲਿਆ।
ਹੁਣ ਚਾਹੇ ਪਰਿਵਾਰ ਦੇ ਮੈਂਬਰ ਹੋਣ ਜਾ ਸਮਾਜ ਜਿਹੜੇ ਮੈਨੂੰ ਪਾਗਲ ਤੇ ਸਿਧਰਾ ਸਾਬਤ ਕਰਨ ਉੱਤੇ 10-12 ਸਾਲ ਗੁਆ ਚੁੱਕੇ ਹਨ
ਮੈਨੂੰ ਗ਼ਲਤ ਕਹਿ ਰਹੇ ਹਨ।
ਤੇ ਅੱਗੋਂ ਮੈਂ ਸਵਾਲ ਕਰਦਾ ਜੋ ਇਨਸਾਨ ਬਚਪਨ ਵਿੱਚ ਮਾਂ ਪਿਓ ਨਾਲ ਖੇਤੀਬਾੜੀ ਦੇ ਕੰਮ ਧੰਦੇ ਕਰਦਾ ਸਾਇੰਸ ਪੜ੍ਹਿਆ ਜੋ ਕਿ ਆਸਾਨ ਤੇ ਬਿਲਕੁਲ ਨਹੀਂ।
ਉਸਤੋਂ ਬਾਅਦ ਇੱਕਲਾ ਘਰੋਂ ਬਾਹਰ ਇੱਕ ਬੈਗ ਲੈ ਕੇ ਨਿਕਲਿਆ। ਏਨੇ ਸਾਲ ਕਿਸੇ ਨਸ਼ੇ ਦਾ ਆਦੀ ਨਹੀਂ ਹੋਇਆ ,ਆਪਣੀ ਸਿਹਤ ਵੀ ਸੰਭਾਲ ਰੱਖੀ।
ਆਪਣਾ ਈਮਾਨ ਵੀ ਡੋਲਣ ਨਹੀਂ ਦਿੱਤਾ। ਤੁਹਾਡੇ kind control ਥੱਲੇ 3 ਸਾਲ ਚੀਕਦਾ ਰਿਹਾ ਮੈਨੂੰ financially control ਕਰਨ ਦੀ ਕੋਸ਼ਿਸ਼ ਵੀ ਨਾ ਕਰੋ।
ਤੁਹਾਡੀ ਹੰਕਾਰੀ ਪਾਰਟੀ ਦਾ ਉਹੋ ਹਾਲ ਹੋਵੇਗਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ।
ਤੁਹਾਨੂੰ ਯਕੀਨ ਉਦੋਂ ਵੀ ਨਹੀਂ ਸੀ ਕਿ ਚਲੋ ਹਰ ਭਾਵੇ ਜਾਣਗੇ ਬਿਲਕੁਲ ਪੱਤਾ ਸਾਫ ਤੇ ਨਹੀਂ ਹੋਣ ਲੱਗਾ।
ਹੋਇਆ ਹੈ ਨਾ ??
ਫਿਰ ਹੁਣ ਕਿਉਂ ਸ਼ੱਕ ਕਰਨਾ। ਪਤਾ ਤੇ ਲੱਗ ਗਿਆ ਹੋਣਾ ਫ਼ਕੀਰ ਵਰਗੇ ਬੰਦੇ ਉੱਪਰ ਪੈਸੇ ਦਾ ਕਾਹਦਾ ਰੋਹਬ।
ਉਹ ਚਾਹੇ ਤਾਂ ਸਿੰਘਾਸਨ ਤੋਂ ਉਤਾਰ ਕੇ ਪੁੱਛੇ ਦੱਸ ਬੰਦੇ ਤੇਰੀ ਓਕਾਤ ਕੀ ਹੈ
ਆਹ ਜਿਹੜੇ ਪੋਸਟ ਲੋਕਾਂ ਨੂੰ ਪੜਾਉਣ ਲੱਗਾ ਖੁਦ ਕਿਓਂ ਨਹੀਂ ਪੜ੍ਹਦਾ
"ਜਾਣਾ ਤੇ ਪੁੱਤ ਤੂੰ ਵੀ ਖਾਲੀ ਹੱਥ ਹੀ ਹੈ, ਫਿਰ ਹੈਂਕੜਬਾਜ਼ੀ ਕਿਸ ਚੀਜ਼ ਦੀ "
ਲੋਕਾਂ ਨੂੰ ਧਾਰਮਿਕ ਡਰ ਅੰਦਰ ਪਾ ਕੇ ਤੁਸੀਂ ਐਸ਼ ਦੀ ਜ਼ਿੰਦਗੀ ਜੀਓ ,ਅਯਾਸ਼ੀ ਕਰੋ।
ਢਾਹ ਦਿਆਂਗਾ ਐਸੇ ਧਾਰਮਿਕ ਤਾਣੇ ਬਾਣੇ ਦੀਆਂ ਕੰਧਾਂ ਜਿਹੜੀਆਂ ਧਾਰਮਿਕ ਅਨਪੜ੍ਹਤਾ ਥੱਲੇ ਜ਼ੁਲਮ ਹੁੰਦਾ ਵੇਖ ਤਾੜੀਆਂ ਮਾਰਦੀਆਂ।
ਵੱਟ ਤੇ ਬਹਿ ਕੇ ਤਮਾਸ਼ਾ ਵੇਖਦੀਆਂ।
ਹੁਣ ਇਹ ਸਾਰੇ ਸਵਾਲ ਸਿੰਘਾਸਨ ਤੋਂ ਥੱਲੇ ਲਾਹ ਕੇ ਪੁੱਛਾਂਗਾ ਤਾਂ ਕਿ ਤੈਨੂੰ ਸ਼ਬਦਾਂ ਦੇ ਅਰਥ ਸਮਝ ਆ ਸਕਣ।
3-4 ਸਾਲ ਆਪਣੀਆਂ ਗਲਤੀਆਂ ਠੀਕ ਕਰਨ ਲਈ ਘੱਟ ਨਹੀਂ ਹੁੰਦੇ।
-- ਲਿਖਤੁਮ ਬਿਰਹਾ ਦਾ ਯੋਗੀ ਜਿਸ ਨੇ ਯੋਗ ਕਮਾਇਆ
Picture of Throne is just used as symbolic
I just search for creative common copyrights